Operation Blue Star ਦੀ ਬਰਸੀ ਮੌਕੇ Amritsar ਮੁਕੰਮਲ ਬੰਦ | Dal Khalsa ਦੀ ਕਾਲ ਦਾ ਅਸਰ

2022-06-06 6

ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਸਬੰਧੀ ਅੱਜ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਦੀ ਦਿੱਤੀ ਕਾਲ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਤੇ ਬਾਜ਼ਾਰ ਬੰਦ ਰਹੇ। ਪੁਲਿਸ ਵੱਲੋਂ ਵੀ ਅੱਜ ਜਗ੍ਹਾ ਜਗ੍ਹਾ 'ਤੇ ਨਾਕੇਬੰਦੀ ਕੀਤੀ ਗਈ ਤੇ ਬੰਦ ਦੇ ਮੱਦੇਨਜਰ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ।

ਬੰਦ ਨੂੰ ਸਫਲ ਬਣਾਉਣ ਲਈ ਦਲ ਖਾਲਸਾ ਵੱਲੋਂ ਪਿਛਲੇ ਇੱਕ ਹਫਤੇ ਤੋਂ ਸ਼ਹਿਰ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਸ਼ਹਿਰ ਵਾਸੀਆਂ ਨੂੰ ਬੰਦ ਨੂੰ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਜਿਸ ਦਾ ਅੱਜ ਸ਼ਹਿਰ 'ਚ ਪੂਰਾ ਅਸਰ ਦੇਖਣ ਨੂੰ ਮਿਲਿਆ।